ਜੰਮੂ ਤੋਂ ਲੇਹ ਨੂੰ ਜਾਂਦਿਆਂ ਇੱਕ ਛੋਟਾ ਜਿਹਾ ਪਿੰਡ ਨਿੰਮੂ
ਆਉਂਦੈ, ਓਥੇ ਗੁਰਦੁਆਰਾ ਸਾਹਿਬ
ਹੈ, ਜਿਸਨੂੰ ਪੱਥਰ ਪਿੱਠ ਸਾਹਿਬ ਦੇ ਨਾਂ ਨਾਲ ਜਾਣਿਆਂ ਜਾਂਦਾ
ਹੈ।
ਇੱਕ ਫੌਜੀ ਦੋਸਤ ਸ. ਪਰਮਿੰਦਰ ਸਿੰਘ ਬੱਟੂ ਵਲੋਂ ਉਸ ਗੁਰਦੁਆਰਾ ਸਾਹਿਬ ਦੀ ਭੇਜੀ ਫੋਟੋ ਤੇ ਉਸ ਬਾਰੇ
ਜਾਣਕਾਰੀ ਹੇਠ ਲਿਖੇ ਅਨੁਸਾਰ ਹੈ...
ਕਿਹਾ ਜਾਂਦੈ, ਕਿ ਫੌਜ ਦਾ ਸੜਕ ਬਣਾਉਣ ਵਾਲਾ ਅਮਲਾ-ਫੈਲਾ ਓਥੇ ਸੜਕ ਨਿਰਮਾਣ ਹਿਤ ਬੁਲਡੋਜਰ ਚਲਾ ਰਿਹਾ
ਸੀ, ਇੰਜਨੀਅਰਾਂ ਦੇ ਬਹੁਤ ਜੁਗਤਾਂ ਲਾਉਣ ਦੇ ਬਾਵਜੂਦ ਇੱਕ ਭਾਰਾ ਪੱਥਰ ਉਥੋਂ ਨਾਂ ਹਿੱਲਿਆ, ਓਸ
ਪੱਥਰ ਚ ਮਨੁੱਖੀ ਪਿੱਠ ਦੇ ਆਕਾਰ ਦੀ ਆਕ੍ਰਿਤੀ ਬਣੀ ਹੋਈ
ਸੀ। ਮਜਬੂਰਨ ਫੌਜੀ ਇੰਜਨੀਅਰਾਂ ਨੂੰ ਸੜਕ
ਦਾ ਰੁਖ ਬਦਲ ਕੇ ਮੋੜ ਪਾਉਣਾਂ ਪਿਆ।
ਉਥੋਂ ਦੇ ਲੋਕਲ ਬਾਸ਼ਿੰਦਿਆਂ ਅਨੁਸਾਰ ਇੱਥੇ 1517 ਈ. ਚ ਨਾਨਕ ਲਾਮਾਂ (ਗੁਰੂ ਨਾਨਕ ) ਆਏ ਸਨ,
ਤੇ ਇਸ
ਪਹਾੜੀ ਥੱਲੇ ਬੈਠੇ ਭਗਤੀ ਕਰਦੇ ਸਨ,
ਤਾਂ ਉਪਰ ਪਹਾੜੀ ਤੇ ਰਹਿੰਦੇ ਕੌਡੇ ਰਾਖਸ਼ ਨੇ ਇੱਕ ਭਾਰਾ ਪੱਥਰ
ਹੇਠਾਂ ਵੱਲ ਰੋੜ੍ਹ ਦਿੱਤਾ,
ਜੋ ਥੱਲੇ ਆਉਂਦਾ-ਆਉਂਦਾ ਮੋਮ ਬਣ ਗਿਆ।
ਓਹ ਭਾਰਾ ਪੱਥਰ ਉਪਰੋਂ ਆ ਕੇ
ਗੁਰੂ ਨਾਨਕ ਦੀ ਪਿੱਠ ਨਾਲ ਲੱਗ ਗਿਆ (ਬਿਨਾਂ ਕੋਈ ਨੁਕਸਾਨ ਪਹੁੰਚਾਏ) ਤੇ ਓਹਨਾਂ ਦੀ ਪਿੱਠ ਓਸ
ਪੱਥਰ ਵਿੱਚ ਧਸ ਗਈ। ਬਾਅਦ ਵਿੱਚ ਗੁਰੂ ਸਾਹਿਬ ਨੇ ਓਸ ਕੌਡੇ ਰਾਖਸ਼ ਨੂੰ ਸਿੱਧੇ ਰਸਤੇ ਪਾ ਕੇ
ਮਨੁੱਖਤਾ ਦੀ ਸੇਵਾ ਲਈ ਪ੍ਰੇਰਿਆ। ਅੱਜ-ਕੱਲ੍ਹ ਉਥੇ ਗੁਰੂ ਗੰਥ ਸਾਹਿਬ ਪ੍ਰਕਾਸ਼-ਮਾਨ ਹਨ। ਓਸ ਪਹਾੜੀ
ਨੂੰ ਨਾਨਕ ਹਿੱਲ ਦੇ ਨਾਂ ਨਾਲ ਜਾਣਿਆਂ ਜਾਂਦਾ
ਹੈ।
ਇਸ ਕਹਾਣੀਂ ਬਾਰੇ ਗੁਰਮਤਿ ਅਨੁਸਾਰ ਤੁਹਾਡੇ ਕੀ ਵਿਚਾਰ ਹਨ...
ਕੀ ਇਹ ਗੁਰਮਤਿ ਹੈ? ਸਾਡੇ ਰਾਏ 'ਚ ਤਾਂ ਨਹੀਂ, ਕਿਉਂਕਿ ਗੁਰੂ ਸਾਹਿਬ ਨੇ ਕੋਈ ਅਣਮੱਨੁਖੀ, ਜਾਦੂਈ
ਕਰਾਮਾਤ ਨਹੀਂ ਦਿਖਾਈ, ਬਲਕਿ ਗੁਰਬਾਣੀ ਨਾਲ, ਆਪਣੀ ਮਿਸਾਲ ਆਪ ਕਾਇਮ ਕਰਕੇ ਦੁਨਿਆ ਨੂੰ ਸਿੱਧੇ ਰਾਹ
ਪਾਇਆ ਹੈ, ਕਰਮਕਾਂਡਾਂ, ਭਰਮ ਭੁਲੇਖਿਆਂ ਤੋਂ ਦੂਰ, ਇੱਕ ਨਿਰਮਲ, ਸਿੱਧਾ ਸਾਦਾ ਜੀਵਨ ਜੀਊਣ ਲਈ
ਪ੍ਰੇਰਿਆ ਹੈ। ਬਾਕੀ ਪਾਠਕ ਆਪ ਸੁਚੇਤ ਹਨ, ਕ੍ਰਿਪਾ ਕਰਕੇ ਆਪਣੇ ਵਿਚਾਰ ਦਿਓ
ਜੀ...
ਇਹ ਕਿਸੇ ਜਾਗਰੂਕ ਵੀਰ ਦੀ ਫੇਸਬੁੱਕ
ਪ੍ਰਫਾਇਲ 'ਚੋਂ ਲਿਆ ਗਿਆ ਹੈ, ਜਿਸਦਾ ਨਾਮ ਭੁੱਲ ਗਿਆ ਹੈ, ਇਸ ਲਈ ਖਿਮਾ ਦੇ ਜਾਚਕ ਹਾਂ...